ਸਿਡਨੀ: ਆਸਟ੍ਰੇਲੀਆ (Australia) ਦੇ ਕੁਈਨਜ਼ਲੈਂਡ ‘ਚ ਕ੍ਰਿਸਮਸ ਦੀ ਰਾਤ ਸੂਬੇ ਦੇ ਦੱਖਣ-ਪੂਰਬੀ ਹਿੱਸੇ ‘ਚ ਆਏ ਭਿਆਨਕ ਤੂਫਾਨ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ 1,20,000 ਤੋਂ ਜ਼ਿਆਦਾ ਘਰਾਂ ਦੀ ਬਿਜਲੀ ਗੁੱਲ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਗੋਲਡ ਕੋਸਟ ਸ਼ਹਿਰ ਦੇ ਉਪਨਗਰ ਹੇਲੇਨਸਵੇਲ ‘ਚ ਸੜਕ ‘ਤੇ ਸੈਰ ਕਰਦੇ ਸਮੇਂ ਦਰੱਖਤ ਡਿੱਗਣ ਨਾਲ 50 ਸਾਲਾ ਔਰਤ ਦੀ ਮੌਤ ਹੋ ਗਈ। ਤੂਫਾਨ ਦੇ ਸਿਖਰ ‘ਤੇ ਗੋਲਡ ਕੋਸਟ, ਸੀਨਿਕ ਰਿਮ ਅਤੇ ਲੋਗਾਨ ਦੇ ਲਗਭਗ 127,000 ਘਰ ਬਿਜਲੀ ਤੋਂ ਬਿਨਾਂ ਸਨ।

ਕ੍ਰਿਸਮਸ ਦੀ ਰਾਤ ਦੱਖਣ-ਪੂਰਬੀ ਕੁਈਨਜ਼ਲੈਂਡ ਵਿੱਚ ਆਏ ਖ਼ਤਰਨਾਕ ਤੂਫ਼ਾਨ ਕਾਰਨ ਕਈ ਘਰ ਅਤੇ ਦਰੱਖਤ ਡਿੱਗ ਪਏ। ਸਥਾਨਕ ਪਾਵਰ ਕੰਪਨੀ ਐਨਰਜੈਕਸ ਦੇ ਕਰਮਚਾਰੀ 875 ਡਿੱਗੀਆਂ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਕਰਨ ਲਈ ਮੌਕੇ ‘ਤੇ ਪਹੁੰਚੇ। ਕਈ ਦਿਨ ਬਿਜਲੀ ਬੰਦ ਰਹਿ ਸਕਦੀ ਹੈ। ਸਿਨਹੂਆ ਦੀ ਰਿਪੋਰਟ ਮੁਤਾਬਕ ਮੰਗਲਵਾਰ ਦੁਪਹਿਰ ਨੂੰ ਤੇਜ਼ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ।

ਮੌਸਮ ਦੇ ਅਸਾਧਾਰਨ ਪੈਟਰਨ ਦੇ ਕਾਰਨ ਇਸ ਸਾਲ ਕ੍ਰਿਸਮਸ ਦੀ ਮਿਆਦ ਦੇ ਦੌਰਾਨ ਪੂਰਬੀ ਆਸਟ੍ਰੇਲੀਆ ਵਿੱਚ ਇੱਕ ਗੰਭੀਰ ਤੂਫਾਨ ਆਉਣ ਦੀ ਸੰਭਾਵਨਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਿਆਨਕ ਤੂਫਾਨਾਂ ਦਾ ਦੌਰ ਆਵੇਗਾ ਕਿਉਂਕਿ ਅੰਟਾਰਕਟਿਕਾ ਤੋਂ ਆਉਣ ਵਾਲੀ ਧਰੁਵੀ ਹਵਾ ਕ੍ਰਿਸਮਸ ਦੀ ਸ਼ਾਮ ਤੋਂ ‘ਬਾਕਸਿੰਗ ਡੇ’ ਤੱਕ ਜਾਂ ਐਤਵਾਰ ਤੋਂ ਮੰਗਲਵਾਰ ਤੱਕ ਸਿੱਧੇ ਦੱਖਣ-ਪੂਰਬੀ ਰਾਜਾਂ ਵਿਚ ਵਗਣ ਦੀ ਸੰਭਾਵਨਾ ਹੈ।

The post ਆਸਟ੍ਰੇਲੀਆ ‘ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, ਇਕ ਵਿਅਕਤੀ ਦੀ ਮੌਤ appeared first on Time Tv.

#ਆਸਟਰਲਆ #ਚ #ਭਆਨਕ #ਤਫਨ #ਨ #ਮਚਈ #ਤਬਹ #ਇਕ #ਵਅਕਤ #ਦ #ਮਤ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *