ਲੁਧਿਆਣਾ : ਥਾਣਾ ਡੇਹਲੋਂ (Dehlon police station) ਅਧੀਨ ਆਉਂਦੇ ਇਲਾਕੇ ‘ਚ ਇਕ ਨੌਜਵਾਨ ਨੇ ਗੁਆਂਢ ‘ਚ ਰਹਿਣ ਵਾਲੀ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਿਵੇਂ ਹੀ ਨਾਬਾਲਗ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਡੇਹਲੋਂ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਪਿੰਡ ਦੇ ਹੀ ਰਹਿਣ ਵਾਲੇ ਸੋਨੂੰ ਜਵਲਾਨੀ ਖ਼ਿਲਾਫ਼ ਬਲਾਤਕਾਰ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਕਤ ਦੋਸ਼ੀ ਉਨ੍ਹਾਂ ਦੇ ਗੁਆਂਢ ‘ਚ ਰਹਿੰਦਾ ਹੈ ਅਤੇ ਅਕਸਰ ਉਸ ਦੇ ਬੱਚੇ ਘਰ ਆਉਂਦੇ-ਜਾਂਦੇ ਹਨ। 27 ਦਸੰਬਰ ਨੂੰ ਜਦੋਂ ਉਸ ਦੀ ਬੱਚੀ ਘਰ ਵਾਪਸ ਆਈ ਤਾਂ ਉਸ ਦੀ ਸਿਹਤ ਖ਼ਰਾਬ ਸੀ ਅਤੇ ਉਹ ਬਹੁਤ ਸਹਿਮੀ ਹੋਈ ਸੀ। ਜਦੋਂ ਉਸ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਜਦੋਂ ਉਹ ਰੌਲਾ ਪਾ ਰਹੀ ਸੀ ਤਾਂ ਦੋਸ਼ੀ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਫਿਲਹਾਲ ਬੱਚੀ ਦਾ ਮੈਡੀਕਲ ਕਰਾਇਆ ਗਿਆ ਹੈ ਅਤੇ ਪੁਲਿਸ ਵਲੋਂ ਦੋਸ਼ੀ ਦ ਭਾਲ ਕੀਤੀ ਜਾ ਰਹੀ ਹੈ।

#ਗਆਢ #ਚ #ਰਹਣ #ਵਲ #ਲੜਕ #ਨਲ #ਇਕ #ਵਅਕਤ #ਨ #ਕਤ #ਘਨਣ #ਹਰਕਤ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *