ਅਫਗਾਨਿਸਤਾਨ: ਜਾਪਾਨ ਅਤੇ ਮਿਆਂਮਾਰ ਤੋਂ ਬਾਅਦ ਹੁਣ ਅਫਗਾਨਿਸਤਾਨ (Afghanistan) ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੇਰ ਰਾਤ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.4 ਮਾਪੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਇਸ ਭੂਚਾਲ (Earthquake) ਦਾ ਕੇਂਦਰ ਫੈਜ਼ਾਬਾਦ (Faizabad) ਤੋਂ 126 ਕਿਲੋਮੀਟਰ ਪੂਰਬ ਵਿੱਚ ਸੀ।

NCS ਨੇ ਟਵੀਟ ਕੀਤਾ ਕਿ ਅਫਗਾਨਿਸਤਾਨ ‘ਚ ਦੇਰ ਰਾਤ 12 ਵਜ ਕੇ 28 ਮਿੰਟ ਅਤੇ 52 ਸਕਿੰਟ ‘ਤੇ ਭੂਚਾਲ ਦੇ ਝਟਕੇ ਆਏ। ਇਸ ਭੂਚਾਲ ਦਾ ਕੇਂਦਰ ਜ਼ਮੀਨ ਦੇ ਹੇਠਾਂ 80 ਕਿਲੋਮੀਟਰ ਡੂੰਘਾ ਸੀ। ਇਸ ਦਾ ਟਿਕਾਣਾ ਫੈਜ਼ਾਬਾਦ ਦੇ 126 ਪੂਰਬ ਵੱਲ ਸੀ।

ਇਸ ਤੋਂ ਕੁਝ ਸਮਾਂ ਪਹਿਲਾਂ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਧਰਤੀ ਹਿੱਲ ਗਈ ਸੀ। ਇਹ ਭੂਚਾਲ ਦੇਰ ਰਾਤ 12 ਵਜ ਕੇ 01 ਮਿੰਟ ਅਤੇ 36 ਸਕਿੰਟ ‘ਤੇ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.0 ਮਾਪੀ ਗਈ। ਮਨੀਪੁਰ ਤੋਂ ਇਲਾਵਾ ਬੰਗਾਲ ‘ਚ ਵੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.5 ਮਾਪੀ ਗਈ।

#ਜਪਨ #ਤ #ਬਅਦ #ਅਫਗਨਸਤਨ #ਚ #ਮਹਸਸ #ਕਤ #ਗਏ #ਭਚਲ #ਦ #ਝਟਕ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *