ਗੁਜਰਾਤ:  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਅਤੇ ਉਨ੍ਹਾਂ ਦੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ (Bhagwant Mann) ਨੇ ਅੱਜ ਇੱਥੇ ਆਮ ਆਦਮੀ ਪਾਰਟੀ (ਆਪ) ਦੀ ਜੇਲ੍ਹ ਵਿੱਚ ਬੰਦ ਵਿਧਾਇਕ ਚੈਤਰ ਵਸਾਵਾ (MLA Chaitra Vasava) ਨਾਲ ਮੁਲਾਕਾਤ ਕੀਤੀ ਅਤੇ ਦਾਅਵਾ ਕੀਤਾ ਕਿ ਸੱਤਾਧਾਰੀ ਭਾਜਪਾ ਦੀ “ਜ਼ਾਲਮ ਅਤੇ ਤਾਨਾਸ਼ਾਹੀ” ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਐਤਵਾਰ ਨੂੰ ‘ਆਪ’ ਨੇਤਾਵਾਂ ਕੇਜਰੀਵਾਲ ਅਤੇ ਮਾਨ ਨੇ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਆਦਿਵਾਸੀ ਬਹੁਲ ਨੇਤਰੰਗ ਖੇਤਰ ‘ਚ ਵਸਾਵਾ ਦੇ ਸਮਰਥਨ ‘ਚ ਇਕ ਰੈਲੀ ਨੂੰ ਸੰਬੋਧਨ ਕੀਤਾ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਵਸਾਵਾ ਅਗਲੇ ਕੁਝ ਮਹੀਨਿਆਂ ‘ਚ ਹੋਣ ਵਾਲੀਆਂ ਆਮ ਚੋਣਾਂ ‘ਚ ਭਰੂਚ ਲੋਕ ਸਭਾ ਸੀਟ ਤੋਂ ‘ਆਪ’ ਦੇ ਉਮੀਦਵਾਰ ਹੋਣਗੇ। ਵਸਾਵਾ ਮੌਜੂਦਾ ਸਮੇਂ ਨਰਮਦਾ ਜ਼ਿਲ੍ਹੇ ਦੇ ਡੇਡਿਆਪਾੜਾ ਤੋਂ ਵਿਧਾਇਕ ਹਨ। ਭਰੂਚ ਲੋਕ ਸਭਾ ਸੀਟ ਮੌਜੂਦਾ ਸਮੇਂ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨਸੁਖ ਵਸਾਵਾ ਕੋਲ ਹੈ। ਚੈਤਰ ਵਸਾਵਾ ਨੂੰ 14 ਦਸੰਬਰ 2023 ਨੂੰ ਨਰਮਦਾ ਜ਼ਿਲ੍ਹੇ ‘ਚ ਸਥਾਨਕ ਆਦਿਵਾਸੀਆਂ ਵਲੋਂ ਜੰਗਲਾਤ ਜ਼ਮੀਨ ‘ਤੇ ਖੇਤੀ ਨਾਲ ਸੰਬੰਧਤ ਇਕ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਸਮੇਂ ਜੰਗਲਾਤ ਅਧਿਕਾਰੀਆਂ ਨੂੰ ਧਮਕੀ ਦੇਣ ਅਤੇ ਹਵਾ ‘ਚ ਗੋਲੀ ਚਲਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਮਾਮਲੇ ‘ਚ ਉਨ੍ਹਾਂ ਦੀ ਪਤਨੀ ਸ਼ਕੁੰਤਲਾਬੇਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਜਰੀਵਾਲ ਅਤੇ ਹੋਰ ‘ਆਪ’ ਨੇਤਾਵਾਂ ਨੇ ਰਾਜਪੀਪਲਾ ਜ਼ਿਲ੍ਹਾ ਜੇਲ੍ਹ ‘ਚ ਵਿਧਾਇਕ ਨਾਲ ਮੁਲਾਕਾਤ ਕੀਤੀ। ਬਾਅਦ ‘ਚ ਪੱਤਰਕਾਰਾਂ ਨੂੰ ਕੇਜਰੀਵਾਲ ਨੇ ਕਿਹਾ,”ਅਸੀਂ ਚੈਤਰ ਵਸਾਵਾ ਅਤੇ ਸ਼ਕੁੰਤਲਾਬੇਨ ਨੂੰ ਮਿਲੇ, ਉਹ ਠੀਕ ਹਨ, ਉਨ੍ਹਾਂ ਦਾ ਹੌਂਸਲਾ ਬੁਲੰਦ ਹੈ ਅਤੇ ਉਹ ਲੜਨਗੇ ਤੇ ਸੰਘਰਸ਼ ਕਰਨਗੇ। ਆਖ਼ਰਕਾਰ ਅਸੀਂ ਭਾਜਪਾ ਨੂੰ ਗੁਜਰਾਤ ਤੋਂ ਉਖਾੜ ਸੁੱਟਣਾ ਹੈ ਅਤੇ ਇਹ ਕੰਮ ਜਨਤਾ ਕਰੇਗੀ, ਕਿਉਂਕਿ ਇਨ੍ਹਾਂ ਦਾ ਅੱਤਿਆਚਾਰ ਅਤੇ ਤਾਨਾਸ਼ਾਹੀ ਦਾ ਘੜਾ ਭਰ ਚੁੱਕਿਆ ਹੈ।”

ਦਿੱਲੀ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਵਿਧਾਇਕ ਨੂੰ ਜੇਲ੍ਹ ‘ਚ ਸੁੱਟ ਦਿੱਤਾ ਗਿਆ, ਕਿਉਂਕਿ ਉਨ੍ਹਾਂ ਨੇ ਜਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਚੁੱਕੇ। ਉਨ੍ਹਾਂ ਕਿਹਾ ਕਿ ਵਿਧਾਇਕ ਅਤੇ ਉਨ੍ਹਾਂ ਦੀ ਪਤਨੀ ਦੀ ਗ੍ਰਿਫ਼ਤਾਰੀ ਨਾਲ ਗੁਜਰਾਤ ਦੇ ਆਦਿਵਾਸੀ ਭਾਈਚਾਰੇ ‘ਚ ਗੁੱਸਾ ਹੈ। ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨੇ ਐਤਵਾਰ ਨੂੰ (ਭਰੂਚ ‘ਚ) ਰੈਲੀ ‘ਚ ਆਪਣਾ ਗੁੱਸਾ ਜ਼ਾਹਰ ਕੀਤਾ। ਮਾਨ ਨੇ ਕਿਹਾ ਕਿ ਭਾਜਪਾ ਜਿਸ ਤਰ੍ਹਾਂ ਨਾਲ ਜਨਤਾ ਲਈ ਲੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੀ ਹੈ, ਉਹ ਪੂਰੇ ਦੇਸ਼ ਲਈ ਇਕ ਚੁਣੌਤੀ ਹੈ। ਉਨ੍ਹਾਂ ਦਾਅਵਾ ਕੀਤਾ,”ਜੋ ਵੀ ਜਨਤਾ ਲਈ ਕੰਮ ਕਰਦਾ ਹੈ ਅਤੇ ਲੋਕਪ੍ਰਿਯ ਹੈ, ਉਸ ਨੂੰ ਈ.ਡੀ. ਅਤੇ ਸੀ.ਬੀ.ਆਈ. ਦਾ ਇਸਤੇਮਾਲ ਕਰ ਕੇ ਫਰਜ਼ੀ ਮਾਮਲਿਆਂ ਦੇ ਆਧਾਰ ‘ਤੇ ਜੇਲ੍ਹ ‘ਚ ਸੁੱਟ ਦਿੱਤਾ ਜਾਂਦਾ ਹੈ।” ਉਨ੍ਹਾਂ ਕਿਹਾ ਕਿ ਇਹ ਤਾਨਾਸ਼ਾਹੀ ਹੈ ਅਤੇ ਲੰਬੇ ਸਮੇਂ ਤੱਕ ਨਹੀਂ ਚਲੇਗੀ। ਚੈਤਰ ਵਸਾਵਾ ਇਕ ਲੋਕਪ੍ਰਿਯ ਨੇਤਾ ਹਨ, ਜਿਨ੍ਹਾਂ ਨੇ ਜਨਤਾ ਲਈ ਲੜਾਈ ਲੜੀ ਹੈ।

#ਜਲਹ #ਚ #ਬਦ #ਆਪ #ਵਧਇਕ #ਨਲ #ਕਜਰਵਲ #ਤ #ਮਨ #ਨ #ਕਤ #ਮਲਕਤ

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *