ਅੰਮ੍ਰਿਤਸਰ: ਨਵੇਂ ਸਾਲ ਮੌਕੇ ਪ੍ਰਸਿੱਧ ਗਾਇਕ ਤੇ ਕਲਾਕਾਰ ਹਰਭਜਨ ਮਾਨ (Famous singer Harbhajan Mann) ਨੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਗੁਰੂ ਘਰ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਇਸ ਨਵੇਂ ਸਾਲ ਦੀ ਆਮਦ ‘ਤੇ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

ਦੱਸ ਦੇਈਏ ਕਿ ਜਿੱਥੇ ਹਰਭਜਨ ਮਾਨ ਨੇ ਮੀਡੀਆ ਤੋਂ ਕਾਫੀ ਦੂਰੀ ਬਣਾਈ ਰੱਖੀ ਸੀ, ਉੱਥੇ ਹੀ ਕੋਈ ਖ਼ਬਰ ਨਹੀਂ ਸੀ ਕਿ ਅੱਜ ਹਰਭਜਨ ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਹਨ। ਹਰਭਜਨ ਮਾਨ ਤੇ ਉਨਾਂ ਦੇ ਪਰਿਵਾਰ ਨੇ ਇੱਕ ਨਿਮਾਣੇ ਸ਼ਰਧਾਲੂ ਵਾਂਗ ਗੁਰੂ ਘਰ ਦੀ ਪਰਿਕਰਮਾ ਕਰਦੇ ਹੋਏ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠ ਇਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ। ਇਸ ਸਮੇਂ ਉਹਨਾਂ ਦੇ ਨਾਲ ਉਨਾਂ ਦੀ ਮਾਤਾ, ਪਤਨੀ ਅਤੇ ਬੱਚੇ ਵੀ ਹਾਜ਼ਰ ਸਨ।

#ਪਜਬ #ਗਇਕ #ਹਰਭਜਨ #ਮਨ #ਨ #ਪਰਵਰ #ਸਮਤ #ਸਰ #ਹਰਮਦਰ #ਸਹਬ #ਵਖ #ਟਕਆ #ਮਥ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *