Estimated read time 1 min read

ਬੈਂਗਲੁਰੂ: ਬੈਂਗਲੁਰੂ (​​Bangalore) ਦੇ ਕੋਰਾਮੰਗਲਾ ਇਲਾਕੇ ‘ਚ ਇਕ ਬਹੁਮੰਜ਼ਿਲਾ ਇਮਾਰਤ ‘ਚ ਅੱਗ ਲੱਗ ਗਈ, ਜਿਸ ਕਾਰਨ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਫਾਇਰ ਵਿਭਾਗ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਕ ਵਿਅਕਤੀ ਨੇ ਅੱਗ ਤੋਂ ਬਚਣ ਲਈ ਇਮਾਰਤ ਦੀ ਛੱਤ ਤੋਂ ਛਾਲ ਮਾਰ ਦਿੱਤੀ ਅਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਦੇ ਨਾਲ ਹੀ ਇੱਕ ਹੋਰ ਜ਼ਖ਼ਮੀ ਵਿਅਕਤੀ ਵੀ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਉਨ੍ਹਾਂ ਦੱਸਿਆ ਕਿ ਚਾਰ ਮੰਜ਼ਿਲਾ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਸਥਿਤ ‘ਹੁੱਕਾ ਬਾਰ ਐਂਡ ਕੈਫੇ’ ‘ਚ ਦੁਪਹਿਰ ਬਾਅਦ ਅੱਗ ਲੱਗ ਗਈ, ਜਿੱਥੇ ਕਈ ਐਲਪੀਜੀ ਸਿਲੰਡਰ ਰੱਖੇ ਹੋਏ ਸਨ। ਘਟਨਾ ਸਮੇਂ ਆਸ-ਪਾਸ ਦੇ ਲੋਕਾਂ ਨੇ ਵੀ ਧਮਾਕੇ ਦੀ ਆਵਾਜ਼ ਸੁਣੀ।

ਫਾਇਰ ਅਧਿਕਾਰੀ ਨੇ ਦੱਸਿਆ, ”ਅਸੀਂ ਅੱਠ ਫਾਇਰ ਟੈਂਡਰ ਮੌਕੇ ‘ਤੇ ਭੇਜੇ ਹਨ ਅਤੇ ਸਾਡੇ ਸੀਨੀਅਰ ਅਧਿਕਾਰੀ ਉਥੇ ਮੌਜੂਦ ਹਨ। ਅੱਗ ਬੁਝਾ ਦਿੱਤੀ ਗਈ ਹੈ। ਦੋ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।” ਜਿਵੇਂ ਹੀ ਲੋਕਾਂ ਨੇ ਇਮਾਰਤ ‘ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਨੇ ਪੁਲਿਸ ਅਤੇ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ। ਉਸ ਸਮੇਂ ਕੈਫੇ ਵਿੱਚ ਕੋਈ ਗਾਹਕ ਨਹੀਂ ਸੀ।

The post ਬੈਂਗਲੁਰੂ ‘ਚ ਇਕ ਇਮਾਰਤ ‘ਚ ਲੱਗੀ ਭਿਆਨਕ ਅੱਗ, ਦੇਖੋ ਵੀਡੀਓ appeared first on Time Tv.

#ਬਗਲਰ #ਚ #ਇਕ #ਇਮਰਤ #ਚ #ਲਗ #ਭਆਨਕ #ਅਗ #ਦਖ #ਵਡਓ

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *