ਚੰਡੀਗੜ੍ਹ: ਪੰਜਾਬ ‘ਚ ਮੌਸਮ ਵਿਭਾਗ (Meteorological Department) ਨੇ ਸੰਘਣੀ ਧੁੰਦ ਦੇ ਨਾਲ-ਨਾਲ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵੀ ਵੱਧ ਸਕਦੀ ਹੈ। ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 2-3 ਦਿਨਾਂ ਤੱਕ ਪੂਰਬ ਵਾਲੇ ਪਾਸੇ ਧੁੰਦ ਛਾਈ ਰਹੇਗੀ, ਇਸ ਦੇ ਨਾਲ ਹੀ 8-9 ਨੂੰ ਪੰਜਾਬ ਦੇ ਕਈ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ, ਭਾਰੀ ਬਾਰਿਸ਼ ਪੈਣ ਦੀ ਕੋਈ ਖ਼ਬਰ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 4-5 ਦਿਨਾਂ ਤੱਕ ਮੌਸਮ ਅਜਿਹਾ ਹੀ ਰਹੇਗਾ।

ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਕਾਫੀ ਘੱਟ ਹੈ। ਕੱਲ੍ਹ ਦਾ ਵੱਧ ਤੋਂ ਵੱਧ ਤਾਪਮਾਨ 9.6 ਡਿਗਰੀ ਸੈਂਟੀਗਰੇਡ ਸੀ, ਜਦੋਂ ਕਿ ਦਿਨ ਦਾ ਤਾਪਮਾਨ 17.5 ਡਿਗਰੀ ਸੈਂਟੀਗਰੇਡ ਸੀ, ਜੋ ਕਿ 1970 ਤੋਂ ਬਾਅਦ ਰਿਕਾਰਡ ਕੀਤਾ ਗਿਆ ਸਭ ਤੋਂ ਠੰਢਾ ਦਿਨ ਹੈ। ਰਾਤ ਅਤੇ ਦਿਨ ਦਾ ਤਾਪਮਾਨ ਕਾਫੀ ਘੱਟ ਹੈ। ਆਉਣ ਵਾਲੇ 3-4 ਦਿਨਾਂ ‘ਚ ਠੰਡ ਇਸੇ ਤਰ੍ਹਾਂ ਰਹੇਗੀ।

ਮੌਸਮ ਵਿਭਾਗ ਵੱਲੋਂ ਜ਼ਰੂਰੀ ਹਦਾਇਤਾਂ ਜਾਰੀ:-

ਮੌਸਮ ਵਿਭਾਗ ਨੇ ਜ਼ਰੂਰੀ ਹਦਾਇਤਾਂ ਜਾਰੀ ਕਰਕੇ ਲੋਕਾਂ ਨੂੰ ਠੰਢ ਵਿੱਚ ਧਿਆਨ ਕਰਨ ਦੀ ਸਲਾਹ ਦਿੱਤੀ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ, ਅਤੇ ਇਹ ਵੀ ਕਿਹਾ ਗਿਆ ਹੈ ਕਿ ਉਹ ਸਿਰਫ਼ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲਣ। ਲੋਕਾਂ ਨੂੰ ਸੰਤੁਲਿਤ ਭੋਜਨ ਖਾਣ ਲਈ ਵੀ ਕਿਹਾ ਗਿਆ ਹੈ। ਠੰਡੀਆਂ ਲਹਿਰਾਂ ਤੋਂ ਬਚਣ ਲਈ, ਮੋਟੀਆਂ ਪਰਤਾਂ ਵਾਲੇ ਗਰਮ ਕੱਪੜੇ ਪਹਿਨੋ। ਸਰੀਰ ‘ਚ ਪਾਣੀ ਦੀ ਕਮੀ ਨਾ ਹੋਵੇ, ਇਸ ਲਈ ਸਮੇਂ-ਸਮੇਂ ‘ਤੇ ਕੋਸਾ ਪਾਣੀ ਪੀਂਦੇ ਰਹੋ। ਧੁੰਦ ਕਾਰਨ ਹਾਦਸਿਆਂ ਤੋਂ ਬਚਣ ਲਈ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

#ਮਸਮ #ਵਭਗ #ਵਲ #ਸਘਣ #ਧਦ #ਦ #ਨਲਨਲ #ਬਰਸ #ਦ #ਅਲਰਟ #ਜਰ

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *