Estimated read time 1 min read

ਲਖਨਊ: ਦੀਵਾਲੀ ਤੋਂ ਪਹਿਲਾਂ ਯੋਗੀ ਸਰਕਾਰ (Yogi government) ਨੇ ਵੱਡਾ ਫ਼ੈਸਲਾ ਲਿਆ ਹੈ। ਯੂਪੀ ਪੁਲਿਸ (UP Police) ਵਿੱਚ 50 ਸਾਲ ਤੋਂ ਵੱਧ ਉਮਰ ਦੇ ਪੁਲਿਸ ਕਰਮਚਾਰੀ ਸੇਵਾਮੁਕਤ ਹੋਣਗੇ। ਇਸ ਲਈ ਸਕਰੀਨਿੰਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। 30 ਮਾਰਚ, 2023 ਨੂੰ 50 ਸਾਲ ਦੀ ਉਮਰ ਪੂਰੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਟਰੈਕ ਰਿਕਾਰਡ ਨੂੰ ਦੇਖਦਿਆਂ ਲਾਜ਼ਮੀ ਸੇਵਾਮੁਕਤੀ ਦਿੱਤੀ ਜਾਵੇਗੀ।

ਸਾਰੇ ਪੁਲਿਸ ਵਿਭਾਗਾਂ ਨੂੰ ਭੇਜੇ ਗਏ ਆਦੇਸ਼
ਏਡੀਜੀ ਸਥਾਪਨਾ ਸੰਜੇ ਸਿੰਘਲ ਦੀ ਤਰਫੋਂ, ਇਹ ਆਦੇਸ਼ ਸਾਰੇ ਆਈਜੀ ਰੇਂਜਾਂ/ਏਡੀਜੀ ਜ਼ੋਨਾਂ/ਸਾਰੇ 7 ਪੁਲਿਸ ਕਮਿਸ਼ਨਰਾਂ ਦੇ ਨਾਲ-ਨਾਲ ਸਾਰੇ ਪੁਲਿਸ ਵਿਭਾਗਾਂ ਨੂੰ ਭੇਜੇ ਗਏ ਹਨ। 30 ਨਵੰਬਰ ਤੱਕ ਸਾਰੇ ਅਧਿਕਾਰੀ 50 ਸਾਲ ਤੋਂ ਵੱਧ ਉਮਰ ਦੇ ਪੁਲਿਸ ਮੁਲਾਜ਼ਮਾਂ ਦੇ ਟਰੈਕ ਰਿਕਾਰਡ ਨੂੰ ਦੇਖ ਕੇ ਲਾਜ਼ਮੀ ਸੇਵਾਮੁਕਤੀ ਬਾਰੇ ਫ਼ੈਸਲਾ ਲੈਣਗੇ। ਅਜਿਹੇ ਪੁਲਿਸ ਮੁਲਾਜ਼ਮਾਂ ਦੀ ਸੂਚੀ ਹੈੱਡਕੁਆਰਟਰ ਨੂੰ ਭੇਜੀ ਜਾਵੇਗੀ। ਪੀਏਸੀ ਵਿੱਚ ਤਾਇਨਾਤ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਸੂਚੀ 20 ਨਵੰਬਰ ਤੱਕ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।

ਸਰਕਾਰ ਨੇ ਪਹਿਲਾਂ ਹੀ ਦਿੱਤਾ ਸੀ ਸੰਕੇਤ
ਦੱਸ ਦੇਈਏ ਕਿ 30 ਨਵੰਬਰ ਤੱਕ ਸਾਰੇ ਅਧਿਕਾਰੀ 50 ਸਾਲ ਤੋਂ ਵੱਧ ਉਮਰ ਦੇ ਪੁਲਿਸ ਮੁਲਾਜ਼ਮਾਂ ਦੇ ਟਰੈਕ ਰਿਕਾਰਡ ਨੂੰ ਦੇਖ ਕੇ ਲਾਜ਼ਮੀ ਸੇਵਾਮੁਕਤੀ ਬਾਰੇ ਫ਼ੈਸਲਾ ਲੈਣਗੇ। ਅਜਿਹੇ ਪੁਲਿਸ ਮੁਲਾਜ਼ਮਾਂ ਦੀ ਸੂਚੀ ਹੈੱਡਕੁਆਰਟਰ ਨੂੰ ਭੇਜੇਗੀ। ਤੁਹਾਨੂੰ ਦੱਸ ਦੇਈਏ ਕਿ ਯੂਪੀ ਪੁਲਿਸ ਦੀ ਕਾਰਜਸ਼ੈਲੀ ਨੂੰ ਸੁਧਾਰਨ ਲਈ ਯੋਗੀ ਸਰਕਾਰ ਨੇ ਪਿਛਲੇ ਕੁੱਝ ਸਾਲਾਂ ਵਿੱਚ ਸੈਂਕੜੇ ਪੁਲਿਸ ਕਰਮਚਾਰੀਆਂ ਨੂੰ ਜਬਰੀ ਰਿਟਾਇਰਮੈਂਟ ਦਿੱਤੀ ਹੈ। ਹਾਲ ਹੀ ਵਿੱਚ ਸੀਸੀਐਮ ਯੋਗੀ ਨੇ ਕਿਹਾ ਸੀ ਕਿ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਫ਼ੈਸਲੇ ਲੈਣ ਦੀ ਸਮਰੱਥਾ ਨਹੀਂ ਰੱਖਦੇ ਹਨ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਕਾਬਲ ਅਫਸਰਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ।

The post ਯੋਗੀ ਸਰਕਾਰ 50 ਸਾਲ ਤੋਂ ਵੱਧ ਉਮਰ ਦੇ ਪੁਲਿਸ ਮੁਲਾਜ਼ਮਾਂ ਨੂੰ ਕਰੇਗੀ ਰਿਟਾਇਰ appeared first on Time Tv.

#ਯਗ #ਸਰਕਰ #ਸਲ #ਤ #ਵਧ #ਉਮਰ #ਦ #ਪਲਸ #ਮਲਜਮ #ਨ #ਕਰਗ #ਰਟਇਰ

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *