ਲੁਧਿਆਣਾ : ਜਿੱਥੇ ਇਨ੍ਹੀਂ ਦਿਨੀਂ ਪੰਜਾਬ ‘ਚ ਸੰਘਣੀ ਧੁੰਦ ਪੈ ਰਹੀ ਹੈ ਅਤੇ ਲੋਕ ਠੰਡ ਤੋਂ ਬਚਾਅ ਲਈ ਘਰਾਂ ‘ਚ ਬੈਠੇ ਹਨ, ਉਥੇ ਹੀ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (School education department) ਨੇ ਇਕ ਹੈਰਾਨੀਜਨਕ ਫ਼ੈਸਲਾ ਲਿਆ ਹੈ। ਅਧਿਆਪਕਾਂ ਅਤੇ ਮਾਪਿਆਂ ਦੀਆਂ ਉਮੀਦਾਂ ਦੇ ਉਲਟ ਸਿੱਖਿਆ ਵਿਭਾਗ ਨੇ ਸਰਦੀਆਂ ਦੀਆਂ ਛੁੱਟੀਆਂ ਵਧਾਉਣ ਦੀ ਬਜਾਏ ਸਕੂਲ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਹੀ ਬਦਲ ਦਿੱਤਾ ਹੈ। ਹੁਕਮਾਂ ਅਨੁਸਾਰ ਹੁਣ 1 ਜਨਵਰੀ ਤੋਂ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਦੁਪਹਿਰ 3 ਵਜੇ ਬੰਦ ਹੋਣਗੇ।

ਅਧਿਆਪਕਾਂ ਅਤੇ ਮਾਪਿਆਂ ਨੇ ਵਿਭਾਗ ਦੇ ਇਸ ਹੁਕਮ ਨੂੰ ਗਲਤ ਫ਼ੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਅਲਰਟ ਜਾਰੀ ਕੀਤਾ ਜਾ ਰਿਹਾ ਹੈ, ਉੱਥੇ ਅਧਿਕਾਰੀ ਛੁੱਟੀਆਂ ਵਧਾਉਣ ਦੀ ਬਜਾਏ ਸਿਰਫ਼ ਸਕੂਲਾਂ ਦਾ ਸਮਾਂ ਹੀ ਬਦਲ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ ਸ਼ਾਇਦ ਵਿਭਾਗ ਧੁੰਦ ਕਾਰਨ ਕਿਸੇ ਅਣਸੁਖਾਵੀਂ ਘਟਨਾ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਬਾਅਦ ਵਿੱਚ ਛੁੱਟੀਆਂ ਦਾ ਐਲਾਨ ਕਰੇਗਾ।

PunjabKesari

#ਸਖਆ #ਵਭਗ #ਨ #ਸਰਦਆ #ਦਆ #ਛਟਆ #ਵਧਉਣ #ਦ #ਬਜਏ #ਸਕਲ #ਦ #ਬਦਲਆ #ਸਮ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *