ਨਿਊਯਾਰਕ: ਨਵੇਂ ਸਾਲ ਦੇ ਦਿਨ ਸੈਨ ਫਰਾਂਸਿਸਕੋ (San Francisco) ਖਾੜੀ ਖੇਤਰ ਵਿੱਚ ਇੱਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ ਅਤੇ ਫਿਰ ਅੱਗ ਲੱਗ ਗਈ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ‘ਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕੁਝ ਸਮੇਂ ਲਈ ਰੇਲਵੇ ਸੇਵਾ ਵੀ ਪ੍ਰਭਾਵਿਤ ਹੋਈ ਹੈ।

ਏਜੰਸੀ ਦੇ ਬੁਲਾਰੇ ਜਿਮ ਐਲੀਸਨ ਨੇ ਦੱਸਿਆ ਕਿ ‘ਬੇਅ ਏਰੀਆ ਰੈਪਿਡ ਟਰਾਂਜ਼ਿਟ’ ਟਰੇਨ ਸੋਮਵਾਰ ਸਵੇਰੇ ਕਰੀਬ 9 ਵਜੇ ਓਰਿੰਡਾ ਤੋਂ ਲਫਾਏਟ ਲਈ ਰਵਾਨਾ ਹੋਈ ਹੀ ਸੀ ਕਿ ਟਰੇਨ ਦੇ ਅੱਗਲੇ 2 ਡੱਬੇ ਪਟੜੀ ਤੋਂ ਉਤਰ ਗਏ ਅਤੇ ਫਿਰ ਉਸ ਵਿਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਫਾਇਰਫਾਈਟਰਜ਼ ਨੇ ਟਰੇਨ ਦੇ ਡੱਬਿਆਂ ਵਿਚ ਲੱਗੀ ਅੱਗ ਨੂੰ ਬੁਝਾ ਦਿੱਤਾ। ਐਲੀਸਨ ਨੇ ਕਿਹਾ ਕਿ ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਜ਼ਖ਼ਮੀ ਲੋਕਾਂ ਦੀ ਸੰਖਿਆ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

The post ਅਮਰੀਕਾ ਦੇ ਸੈਨ ਫਰਾਂਸਿਸਕੋ ‘ਚ ਪਟੜੀ ਤੋਂ ਉਤਰੀ ਟਰੇਨ ‘ਚ ਲੱਗੀ ਅੱਗ, ਕਈ ਜ਼ਖਮੀ appeared first on Time Tv.

#ਅਮਰਕ #ਦ #ਸਨ #ਫਰਸਸਕ #ਚ #ਪਟੜ #ਤ #ਉਤਰ #ਟਰਨ #ਚ #ਲਗ #ਅਗ #ਕਈ #ਜਖਮ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *