ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ (Andhra Pradesh) ਦੇ ਵਿਜਿਆਨਗਰਮ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਹਾਵੜਾ-ਚੇਨਈ ਲਾਈਨ (Howrah-Chennai line) ‘ਤੇ ਦੋ ਯਾਤਰੀ ਰੇਲਗੱਡੀਆਂ ਦੀ ਟੱਕਰ ਵਿੱਚ ਘੱਟੋ-ਘੱਟ 9 ਯਾਤਰੀਆਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਜ਼ਖ਼ਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਈਸਟ ਕੋਸਟ ਰੇਲਵੇ ਜ਼ੋਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਾਂਤਾਕਾਪੱਲੇ ‘ਤੇ ਇਕ ਯਾਤਰੀ ਰੇਲਗੱਡੀ ਨੇ ਪਿੱਛੇ ਤੋਂ ਇਕ ਹੋਰ ਯਾਤਰੀ ਰੇਲਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਇਸ ਦੌਰਾਨ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ‘ਚ ਕਰੀਬ 18-20 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਵਿਸ਼ਾਖਾਪਟਨਮ ਅਤੇ ਵਿਜ਼ੀਆਨਗਰਮ ਦੇ ਹਸਪਤਾਲਾਂ ‘ਚ ਭੇਜਿਆ ਜਾ ਰਿਹਾ ਹੈ।
ਵਿਜ਼ਿਆਨਗਰਮ ਦੇ ਸਰਕਾਰੀ ਹਸਪਤਾਲ ਦੇ ਇੰਚਾਰਜ ਸੁਪਰਡੈਂਟ ਡਾ: ਐਸ ਅਪਾਲਾ ਨਾਇਡੂ ਨੇ ਕਿਹਾ, “ਐਂਬੂਲੈਂਸਾਂ ਨੂੰ ਹਾਦਸੇ ਵਾਲੀ ਥਾਂ ‘ਤੇ ਭੇਜਿਆ ਗਿਆ ਹੈ ਅਤੇ ਹੁਣ ਤੱਕ ਅਸੀਂ 20 ਜ਼ਖਮੀ ਮਿਲੇ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਕਈ ਐਂਬੂਲੈਂਸਾਂ ਰਸਤੇ ਵਿੱਚ ਹਨ ਇਸ ਲਈ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ। ਹੁਣ ਤੱਕ ਸਾਨੂੰ ਹਸਪਤਾਲ ਵਿੱਚ ਕੋਈ ਲਾਸ਼ ਨਹੀਂ ਮਿਲੀ ਹੈ। ਹਾਲਾਂਕਿ ਕੁਝ ਯਾਤਰੀਆਂ ਦੀ ਮੌਤ ਦੀ ਵੀ ਖਬਰ ਹੈ।
ਪੂਰਬੀ ਤੱਟ ਰੇਲਵੇ ਜ਼ੋਨ ਦੇ ਮੁੱਖ ਜਨ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਈਸਟ ਕੋਸਟ ਰੇਲਵੇ ਜ਼ੋਨ ਦੇ ਵਾਲਟੇਅਰ ਸਬ-ਡਿਵੀਜ਼ਨ ਦੇ ਵਿਜ਼ਿਆਨਗਰਮ-ਕੋਟਵਾਲਸਾ ਰੇਲਵੇ ਸੈਕਸ਼ਨ ‘ਚ ਅਲਾਮੰਡਾ ਅਤੇ ਕਾਂਤਾਕਾਪੱਲੀ ਵਿਚਕਾਰ ਸ਼ਾਮ ਕਰੀਬ 7 ਵਜੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ਾਖਾਪਟਨਮ-ਪਲਾਸਾ ਯਾਤਰੀ (ਟਰੇਨ ਨੰਬਰ 08532) ਵਿਸ਼ਾਖਾਪਟਨਮ-ਰਯਾਗੜਾ ਪੈਸੰਜਰ (ਟਰੇਨ ਨੰਬਰ 08504) ਨਾਲ ਟਕਰਾ ਗਈ।
The post ਆਂਧਰਾ ਪ੍ਰਦੇਸ਼ ‘ਚ ਵਾਪਰਿਆ ਦਰਦਨਾਲ ਟਰੇਨ ਹਾਦਸਾ, ਹੁਣ ਤੱਕ 9 ਲੋਕਾਂ ਦੀ ਮੌਤ appeared first on Time Tv.