ਇਰਾਨ : ਇਰਾਨ (Iran) ਦੇ ਰੈਵੋਲਿਊਸ਼ਨਰੀ ਗਾਰਡਜ਼ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦੀ ਚੌਥੀ ਬਰਸੀ ਮੌਕੇ ਉਸ ਦੀ ਕਬਰ ਦੇ ਨੇੜੇ ਦੋਹਰੇ ਧਮਾਕਿਆਂ ਵਿੱਚ ਘੱਟੋ-ਘੱਟ 20 ਲੋਕ ਮਾਰੇ ਗਏ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਪ੍ਰਸਾਰਕ ਇਰੀਬ ਨੇ ਕਿਹਾ ਕਿ ਕਰਮਨ ਸ਼ਹਿਰ ਵਿੱਚ ਸਾਹੇਬ ਅਲ-ਜ਼ਮਾਨ ਮਸਜਿਦ ਦੇ ਨੇੜੇ ਇੱਕ ਸਮਾਰੋਹ ਦੌਰਾਨ ਹੋਏ ਧਮਾਕਿਆਂ ਵਿੱਚ 60 ਹੋਰ ਲੋਕ ਜ਼ਖਮੀ ਹੋ ਗਏ। ਕੇਰਮਨ ਸੂਬੇ ਲਈ ਐਮਰਜੈਂਸੀ ਸੇਵਾਵਾਂ ਦੇ ਮੁਖੀ ਨੇ ਕਿਹਾ ਕਿ ਧਮਾਕੇ ਬੰਬਾਂ ਕਾਰਨ ਹੋਏ ਸਨ।

ਤੁਹਾਨੂੰ ਦੱਸ ਦੇਈਏ ਕਿ ਸਾਲ 2020 ਵਿੱਚ ਬਗਦਾਦ ਏਅਰਪੋਰਟ ਉੱਤੇ ਅਮਰੀਕਾ ਦੁਆਰਾ ਕੀਤੇ ਗਏ ਹਵਾਈ ਹਮਲੇ ਵਿੱਚ ਸੁਲੇਮਾਨੀ ਮਾਰਿਆ ਗਿਆ ਸੀ। ਫਿਰ, ਸੁਲੇਮਾਨੀ ਦੇ ਅੰਤਿਮ ਸਸਕਾਰ ਦੌਰਾਨ ਭਗਦੜ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ ਅਤੇ 48 ਜ਼ਖਮੀ ਹੋ ਗਏ ਸਨ। ਇਕ ਰਿਪੋਰਟ ਮੁਤਾਬਕ ਉਸ ਦੌਰਾਨ ਆਪਣੇ ਕਮਾਂਡਰ ਨੂੰ ਅੰਤਿਮ ਵਿਦਾਈ ਦੇਣ ਲਈ 10 ਲੱਖ ਲੋਕਾਂ ਦੀ ਭੀੜ ਕਮਰਾਨ ਦੀਆਂ ਸੜਕਾਂ ‘ਤੇ ਉਤਰ ਆਈ ਸੀ।

#ਈਰਨ #ਚ #ਦਹਰ #ਧਮਕਆ #ਦਰਨ #ਘਟਘਟ #ਲਕ #ਦ #ਮਤ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *