ਰੇਵਾੜੀ : ਰੇਵਾੜੀ-ਰੋਹਤਕ ਹਾਈਵੇਅ (Rewari-Rohtak Highway) ਨੰਬਰ 352 ‘ਤੇ ਪਿੰਡ ਰਾਮਗੜ੍ਹ ਫਲਾਈਓਵਰ ‘ਤੇ ਸਵਾਰੀਆਂ ਨਾਲ ਭਰੀ ਇਕ ਟੂਰਿਸਟ ਬੱਸ ਅਤੇ ਇਕ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਭਿਆਨਕ ਹਾਦਸੇ ਵਿੱਚ ਬੱਸ ਵਿੱਚ ਸਵਾਰ ਦੋ ਦਰਜਨ ਤੋਂ ਵੱਧ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮੱਚ ਗਈ। ਸੂਚਨਾ ਮਿਲਣ ਤੋਂ ਬਾਅਦ 6 ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ ਅਤੇ ਬੱਸ ‘ਚ ਫਸੇ ਜ਼ਖਮੀਆਂ ਨੂੰ ਟਰਾਮਾ ਸੈਂਟਰ ‘ਚ ਦਾਖਲ ਕਰਵਾਇਆ।
ਰਾਜਸਥਾਨ ਦੇ ਬਹਿਰੋੜ ਤੋਂ ਝੱਜਰ ਵੱਲ ਜਾ ਰਹੀ ਸੀ ਬੱਸ
ਜਾਣਕਾਰੀ ਮੁਤਾਬਕ ਬੱਸ ਰਾਜਸਥਾਨ ਦੇ ਬਹਿਰੋੜ ਤੋਂ ਝੱਜਰ ਵੱਲ ਜਾ ਰਹੀ ਸੀ। ਬਹਿਰੋੜ ਤੋਂ ਪ੍ਰਤਾਪਗੜ੍ਹ ਜਾਣ ਵਾਲੀ ਟੂਰਿਸਟ ਬੱਸ ਵਿੱਚ ਕੁੱਲ 34 ਸੈਲਾਨੀ ਸਵਾਰ ਸਨ। ਸਾਰੇ ਜ਼ਖਮੀਆਂ ਨੂੰ ਰੇਵਾੜੀ ਦੇ ਟਰੌਮਾ ਸੈਂਟਰ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦੀ ਵਿਸ਼ੇਸ਼ ਟੀਮ ਇਲਾਜ ‘ਚ ਲੱਗੀ ਹੋਈ ਹੈ।
The post ਟਰੱਕ ਤੇ ਟੂਰਿਸਟ ਬੱਸ ਦੀ ਜ਼ਬਰਦਸਤ ਟੱਕਰ, 2 ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ appeared first on Time Tv.