ਚੰਡੀਗੜ੍ਹ : ਹੁਣੇ ਹੁਣੇ ਵੱਡੀ ਖ਼ਬਰ ਆਈ ਹੈ ਕਿ ਮਜੀਠੀਆ ਮਾਮਲੇ (Majithia case) ਦੀ ਜਾਂਚ ਕਰ ਰਹੀ ਐਸ.ਆਈ.ਟੀ ਦੇ ਮੁਖੀ ਸੇਵਾਮੁਕਤ ਹੋ ਗਏ ਹਨ ਅਤੇ ਉਨ੍ਹਾਂ ਦੀ ਥਾਂ ‘ਤੇ ਨਵਾਂ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਰਚਰਨ ਸਿੰਘ ਭੁੱਲਰ (Harcharan Singh Bhullar) ਨੂੰ ਡੀ.ਆਈ.ਜੀ ਪਟਿਆਲਾ ਰੇਂਜ ਨਿਯੁਕਤ ਕੀਤਾ ਗਿਆ ਹੈ।

ਅੱਜ 31 ਦਸੰਬਰ ਨੂੰ ਹੁਕਮ ਜਾਰੀ ਕੀਤੇ ਗਏ ਹਨ, ਜਿਸ ਵਿੱਚ ਲਿਖਿਆ ਹੈ ਕਿ ਆਈ.ਪੀ.ਐਸ ਮੁਖਵਿੰਦਰ ਸਿੰਘ ਛੀਨਾ (Mukhwinder Singh Chhina) ਸੇਵਾਮੁਕਤ ਹੋ ਗਏ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਹਰਚਰਨ ਸਿੰਘ ਭੁੱਲਰ ਨੂੰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁਖਵਿੰਦਰ ਸਿੰਘ ਛੀਨਾ ਮਜੀਠੀਆ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ ਦੇ ਮੁਖੀ ਸਨ। ਮਾਮਲੇ ਦੀ ਤਫਤੀਸ਼ ਦੌਰਾਨ ਮਜੀਠੀਆ ਤੋਂ ਪੁੱਛਗਿੱਛ ਅਤੇ ਜਵਾਬ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਅਜੇ 2-3 ਦਿਨ ਪਹਿਲਾਂ ਹੀ ਚਰਚਾ ਚੱਲ ਰਹੀ ਸੀ ਕਿ ਛੀਨਾ ਸੇਵਾਮੁਕਤ ਹੋਣ ਜਾ ਰਹੇ ਹਨ। 

ਉਨ੍ਹਾਂ ਦੇ ਸੇਵਾ ਮੁਕਤ ਹੋਣ ਮਗਰੋਂ ਹੁਣ ਆਈ. ਪੀ. ਐੱਸ. ਹਰਚਰਨ ਸਿੰਘ ਭੁੱਲਰ ਨੂੰ ਆਈ. ਪੀ. ਐੱਸ. ਮੁਖਵਿੰਦਰ ਸਿੰਘ ਛੀਨਾ ਦੀ ਜਗਾ ਡੀ. ਆਈ. ਜੀ. ਪਟਿਆਲਾ ਰੇਂਜ ਲਗਾਇਆ ਗਿਆ ਹੈ। ਮੁਖਵਿੰਦਰ ਸਿੰਘ ਛੀਨਾ ਹੀ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਜਾਂਚ ਕਰ ਰਹੇ ਸਨ ਅਤੇ ਐੱਸ. ਆਈ. ਟੀ. ਦੇ ਮੁਖੀ ਸਨ। ਹੁਣ ਛੀਨਾ ਮਗਰੋਂ ਐੱਸ. ਆਈ. ਟੀ. ਦੇ ਮੁਖੀ ਹਰਚਰਨ ਸਿੰਘ ਭੁੱਲਰ ਨੂੰ ਲਾਇਆ ਗਿਆ ਹੈ, ਜੋ ਕਿ ਮਜੀਠੀਆ ਦੇ ਕੇਸ ਦੀ ਜਾਂਚ ਕਰਨਗੇ।

PunjabKesari

#ਮਜਠਆ #ਮਮਲ #ਦ #ਜਚ #ਕਰ #ਰਹ #SIT #ਮਖ #ਸਵਮਕਤ #ਹਣ #ਇਸ #ਅਧਕਰ #ਦ #ਹਈ #ਨਯਕਤ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *