ਬੈਂਕਾਕ: ਉੱਤਰੀ-ਪੱਛਮੀ ਮਿਆਂਮਾਰ (Myanmar) ਦੇ ਇੱਕ ਪਿੰਡ ‘ਤੇ ਫ਼ੌਜੀ ਹਵਾਈ ਹਮਲਿਆਂ ਵਿੱਚ 9 ਬੱਚਿਆਂ ਸਮੇਤ ਘੱਟੋ-ਘੱਟ 17 ਨਾਗਰਿਕ ਮਾਰੇ ਗਏ। ਇਕ ਮਨੁੱਖੀ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਭਾਰਤੀ ਸਰਹੱਦ ਦੇ ਬਿਲਕੁਲ ਦੱਖਣ ਵਿੱਚ ਸਥਿਤ ਸਾਗਿੰਗ ਖੇਤਰ ਦੇ ਕਾਨਨ ਪਿੰਡ ਵਿੱਚ ਹੋਏ ਹਵਾਈ ਹਮਲੇ ਵਿੱਚ ਕਰੀਬ 20 ਲੋਕ ਜ਼ਖ਼ਮੀ ਵੀ ਹੋਏ ਹਨ। ਫੌਜ ਨੇ ਫਰਵਰੀ 2021 ਵਿੱਚ ਲੋਕਤੰਤਰ ਪੱਖੀ ਨੇਤਾ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਨੂੰ ਬੇਦਖਲ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਪਿਛਲੇ ਸਾਲ ਅਪ੍ਰੈਲ ‘ਚ ਮਿਆਂਮਾਰ ਫੌਜ ਦੇ ਹਵਾਈ ਹਮਲੇ ‘ਚ 100 ਤੋਂ ਵੱਧ ਲੋਕ ਮਾਰੇ ਗਏ ਸਨ। ਜਾਣਕਾਰੀ ਮੁਤਾਬਕ ਇਹ ਲੋਕ ਫੌਜੀ ਸ਼ਾਸਨ ਖ਼ਿਲਾਫ਼ ਆਯੋਜਿਤ ਇਕ ਸਮਾਗਮ ‘ਚ ਸ਼ਾਮਲ ਹੋਣ ਲਈ ਗਏ ਸਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਨੇ ਵੀ ਮਿਆਂਮਾਰ ਦੇ ਮਾਰੂ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ। ਵੋਲਕਰ ਤੁਰਕ ਨੇ ਕਿਹਾ ਸੀ ਕਿ ਨਾਗਰਿਕਾਂ ‘ਤੇ ਹਮਲਿਆਂ ਦੀਆਂ ਰਿਪੋਰਟਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਉੱਥੇ ਸਕੂਲੀ ਬੱਚੇ ਵੀ ਮੌਜੂਦ ਸਨ।

#ਮਆਮਰ #ਦ #ਇਕ #ਪਡ #ਤ #ਫਜ #ਹਵਈ #ਹਮਲਆ #ਚ #ਲਕ #ਦ #ਮਤ

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *