ਹਰਦੋਈ: ਹਰਦੋਈ (Hardoi) ‘ਚ ਬਿਲਹੌਰ ਕਟੜਾ ਹਾਈਵੇ ‘ਤੇ ਪਿੰਡ ਖਮਹਾਰੀਆ ਨੇੜੇ ਭਿਆਨਕ ਸੜਕ ਹਾਦਸਾ (terrible road accident ) ਵਾਪਰਿਆ ਹੈ। ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾ ਜਾਣ ਕਾਰਨ ਇੱਕ ਬੱਚੇ ਸਮੇਤ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੱਡੀ ਨੂੰ ਕੱਟ ਕੇ ਉਸ ‘ਚ ਫਸੀਆਂ ਲਾਸ਼ਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਹਾਦਸੇ ਦੀ ਸੂਚਨਾ ਮਿਲਣ ‘ਤੇ ਐਸ.ਪੀ, ਏ.ਐਸ.ਪੀ. ਸੀਓ ਵੀ ਮੌਕੇ ‘ਤੇ ਪਹੁੰਚ ਗਏ। ਹਾਈਡਰਾ ਮਸ਼ੀਨ ਦੀ ਮਦਦ ਨਾਲ ਗੱਡੀ ਨੂੰ ਦਰੱਖਤ ਤੋਂ ਉਤਾਰਿਆ ਗਿਆ। ਸੀ.ਐਮ ਯੋਗੀ ਆਦਿੱਤਿਆਨਾਥ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।
ਦੱਸ ਦਈਏ ਕਿ ਸਵਾਈਜਪੁਰ ਕੋਤਵਾਲੀ ਖੇਤਰ ਦੇ ਪਿੰਡ ਖਮਹਰੀਆ ਨੇੜੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਜ਼ਾਈਲੋ ਕਾਰ ਬੇਕਾਬੂ ਹੋ ਕੇ ਪੁਲੀ ਨਾਲ ਟਕਰਾ ਕੇ ਦਰੱਖਤ ਨਾਲ ਜਾ ਟਕਰਾਈ। ਦਰਖਤ ਨਾਲ ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਦਰਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ ਅਤੇ ਇਸ ਵਿਚ ਸਵਾਰ ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਐਸਪੀ ਕੇਸ਼ਵ ਚੰਦਰ ਗੋਸਵਾਮੀ, ਏਐਸਪੀ ਦੁਰਗੇਸ਼ ਕੁਮਾਰ ਸਿੰਘ ਅਤੇ ਸੀਓ ਵੀ ਮੌਕੇ ’ਤੇ ਪੁੱਜੇ। ਪੁਲਿਸ ਨੇ ਹਾਈਡਰਾ ਮਸ਼ੀਨ ਦੀ ਮਦਦ ਨਾਲ ਗੱਡੀ ਨੂੰ ਦਰੱਖਤ ਤੋਂ ਵੱਖ ਕੀਤਾ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੀਤਾ ਦੁੱਖ ਪ੍ਰਗਟ
ਏ.ਐਸ.ਪੀ. ਨੇ ਦੱਸਿਆ ਕਿ ਪਚਦੇਵਰਾ ਥਾਣਾ ਖੇਤਰ ਦਾ ਬਾਰਕੰਠ ਗੌਟੀਆ ਤੋਂ ਸੈਂਡੀ ਥਾਣਾ ਖੇਤਰ ਦੇ ਨਯਾਗਾਂਵ ਵੱਲ ਜਾ ਰਿਹਾ ਸੀ, ਇਸੇ ਦੌਰਾਨ ਇਹ ਘਟਨਾ ਵਾਪਰ ਗਈ। ਇਸ ਹਾਦਸੇ ਵਿੱਚ ਰਾਜਾਰਾਮ, ਮੁਕੇਸ਼ ਸਮੇਤ ਹੁਸ਼ਿਆਰ, ਮਨੋਜ ਅਤੇ ਇੱਕ ਬੱਚੇ ਮੰਨੂੰ ਦੀ ਮੌਤ ਹੋ ਗਈ। ਸੀ.ਐਮ ਯੋਗੀ ਆਦਿੱਤਿਆਨਾਥ (CM Yogi Adityanath) ਨੇ ਵੀ ਇਸ ਭਿਆਨਕ ਸੜਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।
The post ਹਰਦੋਈ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਹੋਈ ਮੌਤ appeared first on Time Tv.