ਚੰਡੀਗੜ੍ਹ: ਹਰਿਆਣਾ (Haryana) ‘ਚ ਹੁਣ ਲੋਕ ਹਾਟ ਏਅਰ ਬੈਲੂਨ ਸਫਾਰੀ (Hot air balloon safari) ਦਾ ਮਜ਼ਾ ਲੈ ਸਕਣਗੇ। ਇਹ ਸਾਹਸ ਪੰਚਕੂਲਾ ਦੇ ਪਿੰਜੌਰ ਵਿੱਚ ਬੁੱਧਵਾਰ ਤੋਂ ਸ਼ੁਰੂ ਹੋਇਆ। ਇਸ ਦਾ ਉਦਘਾਟਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Chief Minister Manohar Lal) ਨੇ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਨੇ ਪਹਿਲੀ ਉਡਾਣ ਭਰ ਕੇ ਇਸ ਖੇਡਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਵੀ ਮੌਜੂਦ ਸਨ।
ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਮਨੋਹਰ ਲਾਲ ਅੱਜ ਪਿੰਜੌਰ ਅਤੇ ਯਮੁਨਾਨਗਰ ਦਾ ਦੌਰਾ ਕਰ ਰਹੇ ਹਨ। ਮੁੱਖ ਮੰਤਰੀ ਨੇ ਪਿੰਜੌਰ ਨੇੜੇ ਹੌਟ ਏਅਰ ਬੈਲੂਨ ਸਫਾਰੀ ਦੀ ਸ਼ੁਰੂਆਤ ਕੀਤੀ। ਉਹ ਯਮੁਨਾਨਗਰ ਦੇ ਹਥਨੀ ਕੁੰਡ ਬੈਰਾਜ ‘ਤੇ ਵਾਟਰ ਸਪੋਰਟਸ ਗਤੀਵਿਧੀ ਸ਼ੁਰੂ ਕਰਨਗੇ।
The post ਹਰਿਆਣਾ ‘ਚ ਸ਼ੁਰੂ ਹੋਈ ਹਾਟ ਏਅਰ ਬੈਲੂਨ ਸਫਾਰੀ appeared first on Time Tv.